Tuesday, 16 March 2021

ਉਪ ਜਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਪ੍ਰੀਖਿਆ ਕੇਂਦਰਾਂ ਦਾ ਦੌਰਾ

ਤਲਵਾੜਾ, 16 ਮਾਰਚ: ਸਿੱਖਿਆ ਵਿਭਾਗ ਵੱਲੋਂ ਪੰਜਵੀਂ ਦੀ ਪ੍ਰੀਖਿਆ ਲਈ ਜਾ ਰਹੀ ਹੈ ਅਤੇ ਅੱਜ ਸੁਖਵਿੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ (ਐਲੀ.) ਹੁਸ਼ਿਆਰਪੁਰ ਵੱਲੋਂ ਵੱਖ ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ ਗਿਆ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਸੈਕਟਰ 3, ਬਹਿ ਦੂਲੋ ਤੋਂ ਇਲਾਵਾ ਖੰਗਵਾੜੀ, ਬਰੂਹੀ, ਢੋਲਬਾਹਾ, ਪੁਹਾਰੀ ਦੇ ਵੱਖ ਵੱਖ ਸਕੂਲਾਂ ਵਿੱਚ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਰੇ ਹੀ ਸਕੂਲਾਂ ਵਿੱਚ ਵਿਭਾਗ ਵੱਲੋਂ ਜਾਰੀ ਹਦਾਇਤਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਗਿਆ ਅਤੇ ਵਿਸ਼ੇਸ਼ ਕਰਕੇ ਕੋਵਿਡ-19 ਸਬੰਧੀ ਸੁਰੱਖਿਆ ਪ੍ਰੋਟੋਕਾਲ ਨੂੰ ਲਾਗੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਅਧਿਆਪਕਾਂ ਵੱਲੋਂ ਪ੍ਰਸ਼ਨ ਪੱਤਰਾਂ ਦੀ ਵੰਡ ਤੋਂ ਲੈ ਕੇ ਨਿਗਰਾਨੀ ਅਤੇ ਪੇਪਰ ਮਾਰਕਿੰਗ ਕੇਂਦਰਾਂ ਤੱਕ ਪੂਰੀ ਤਨਦੇਹੀ ਨਾਲ ਡਿਉਟੀ ਅਦਾ ਕੀਤੀ ਗਈ। ਉਨ੍ਹਾਂ ਦੇ ਨਾਲ ਟੀਮ ਵਿੱਚ ਪ੍ਰਿੰ. ਅਰਚਨਾ ਅਗਰਵਾਲ ਤੋਂ ਇਲਾਵਾ ਸਹਾਇਕ ਐਮ. ਆਈ. ਐੱਸ. ਕੁਆਡੀਨੇਟਰ ਗੁਰਜਿੰਦਰ ਸਿੰਘ ਬਨਵੈਤ, ਮੀਡੀਆ ਕੁਆਡੀਨੇਟਰ ਸਮਰਜੀਤ ਸਿੰਘ ਤੇ ਯੋਗੇਸ਼ਵਰ ਸਲਾਰੀਆ ਸ਼ਾਮਿਲ ਸਨ।


No comments:

Post a Comment

  ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ " ਵਿਸ਼ੇਸ ਸਮਰ ਗਤੀਵਿਧੀਆਂ" ਗਰਮੀਆਂ ਦੀਆਂ ਛੁੱਟੀਆਂ ਦੌਰਾਨ ਹੋਵੇਗਾ ਗਣਿਤ ਵਿਸ਼ੇਸ ਆਨਲਾਈਨ ਕੈਂਪ ਹੁਸ਼ਿਆਰਪੁਰ, 26 ਮਈ:...